Home  
ਅਰਬੀ  ਬੰਗਾਲੀ  ਅੰਗ੍ਰੇਜ਼ੀ  ਹਿੰਦੀ  ਪੰਜਾਬੀ  ਸਪੈਨਿਸ਼  ਉਰਦੂ 
ਵਾਜਬ ਕੀਮਤ, ਅਤੇ ਬਹੁਤ ਕੁਝ ਹੋਰ

ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਹੀ ਕਿਉਂ?

  • ਮਾਂ-ਬੋਲੀ ਵਾਲੇ ਲੋਕ – ਤੁਹਾਡੇ ਲਈ ਅਨੁਵਾਦ ਸਿਰਫ ਮਾਂ-ਬੋਲੀ ਵਾਲਾ ਅਨੁਵਾਦਕ ਹੀ ਕਰੇ, ਇਹ ਗੱਲ ਬਹੁਤ ਮਹੱਤਵਪੂਰਨ ਹੈ। ਵਿਆਕਰਣ ਅਤੇ ਸ਼ੈਲੀ ਦੇ ਗਿਆਨ ਦੇ ਇਲਾਵਾ, ਸੂਖਮ ਸੱਭਿਆਚਾਰਕ ਅਰਥ ਭੇਦ, ਮੁਹਾਵਰੇ ਦੀ ਪਕੜ ਅਤੇ ਸਥਾਨਕ ਬੋਲਚਾਲ ਦੇ ਮੁਹਾਵਰੇ ਮਿਲ ਕੇ ਮਾਂ-ਬੋਲੀ ਵਾਲੇ ਲੋਕਾਂ ਨੂੰ ਬਿਹਤਰੀਨ ਅਨੁਵਾਦਕ ਬਣਾਉਂਦੇ ਹਨ।
  • ਵਿਸ਼ੇਸ਼ੱਗ – ਜਿਵੇਂ ਉੱਪਰ ਦੱਸਿਆ ਗਿਆ ਸੀ, ਭਾਸ਼ਾ ਵਿੱਚ ਵਿਸ਼ੇਸ਼ੱਗ ਹੋਣਾ ਬਹੁਤ ਮਹੱਤਵਪੂਰਨ ਹੈ, ਪਰ ਵਿਸ਼ਾ ਵਸਤੂ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਹੈ। ਕਈ ਲਿਖਤਾਂ ਵਿੱਚ ਖਾਸ ਤਕਨੀਕੀ ਸ਼ਬਦ ਅਤੇ ਫੌਰਮੈਟ ਅਤੇ ਸ਼ੈਲੀ ਦੀਆਂ ਅਜੇਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਇੱਕ ‘ਆਮ ਆਦਮੀ’ ਜਿਨ੍ਹਾਂ ਦੀ ਅਣਦੇਖੀ ਕਰ ਸਕਦਾ ਹੈ। ਇਹ ਗੱਲ ਸਹੀ ਹੈ ਕਿ ਆਰਮੀਨਿਅਨ ਬੋਲਣ ਵਾਲੇ ਅਜੇਹੇ ਵਿਅਕਤੀ ਨੂੰ ਲੱਭਣਾ ਮੁਸ਼ਕਿਲ ਹੋ ਸਕਦਾ ਹੈ ਜਿਸਦੀ ਵਿਸ਼ੇਸ਼ਤਾ ਇੰਜੀਨਿਅਰਿੰਗ ਹੋਵੇ, ਜਾਂ ਬੰਗਾਲੀ ਬੋਲਣ ਵਾਲੇ ਵਿਅਕਤੀ ਨੂੰ ਜਿਸਦਾ ਪਿਛੋਕੜ ਅਰਥ ਸ਼ਾਸਤਰ ਦਾ ਹੋਵੇ। ਪਰ ਇੱਥੇ ਇੰਡਸ ਟ੍ਰਾਂਸਲੇਸ਼ਨ ਦੀ ਆਪਣੀ ਵਿਸ਼ੇਸ਼ਤਾ ਕੰਮ ਆਉਂਦੀ ਹੈ। ਪੂਰੇ ਏਸ਼ੀਆ ਵਿੱਚ ਸਾਡੇ ਸੰਪਰਕਾਂ ਦੀ ਇੱਕ ਲੰਮੀ ਸੂਚੀ ਹੈ ਜਿਸ ਵਿੱਚ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਵਾਲੇ ਭਾਸ਼ਾ ਵਿਗਿਆਨੀ ਦੇ ਮਿਲਣ ਦੀ ਪੂਰੀ ਸੰਭਾਵਨਾ ਹੈ। ਜੇ ਨਹੀਂ, ਤਾਂ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਅਜੇਹੇ ਵਿਅਕਤੀ ਨੂੰ ਜ਼ਰੂਰ ਲੱਭ ਲਵਾਂਗੇ।
  • ਪ੍ਰੌਜੈਕਟਾਂ ਦਾ ਪ੍ਰਬੰਧ – ਇੰਡਸ ਟ੍ਰਾਂਸਲੇਸ਼ਨ ਅਨੁਵਾਦ ਦੀ ਪੂਰੀ ਪ੍ਰਕਿਰਿਆ - ਸ਼ੁਰੂਆਤੀ ਪੁੱਛਤਾਛ ਤੋਂ ਲੈ ਕੇ ਤਿਆਰ ਦਸਤਾਵੇਜ਼ ਤਕ - ਦਾ ਪ੍ਰਬੰਧ ਕਰਦੇ ਹਨ। ਇਸ ਵਿੱਚ ਅਨੁਵਾਦ ਦੇ ਨਾਲ ਨਾਲ ਪਰੂਫ ਰੀਡਿੰਗ ਅਤੇ ਸੰਪਾਦਨ ਦੇ ਪੜਾਅ, ਜਿਸ ਦੀ ਸੰਭਾਲ ਸਿਰਫ ਮਾਂ-ਬੋਲੀ ਵਾਲੇ ਲੋਕ ਕਰਦੇ ਹਨ, ਵੀ ਸ਼ਾਮਲ ਹਨ। ਅਨੁਵਾਦ ਉਦਯੋਗ ਵਿੱਚ ਕਈ ਸਾਲਾਂ ਦੇ ਸਾਡੇ ਤਜਰਬੇ ਦੇ ਕਾਰਨ ਸਾਨੂੰ ਪਤਾ ਹੈ ਕਿ ਅੰਤਮ ਤਾਰੀਖਾਂ ਕਿਵੇਂ ਤੈਅ ਕਰਨੀਆਂ ਹਨ, ਉਹਨਾਂ ਦੀ ਪਾਲਣਾ ਕਿਵੇਂ ਕਰਨੀ ਹੈ ਅਤੇ ਕਿਸੇ ਪ੍ਰੌਜੈਕਟ ਦਾ ਸ਼ੁਰੂ ਤੋਂ ਅੰਤ ਤਕ ਪ੍ਰਬੰਧ ਕਿਵੇਂ ਕਰਨਾ ਹੈ।
  • ਹਮੇਸ਼ਾਂ ਚੰਗੀ ਗੁਣਵੱਤਾ – ਗੁਣਵੱਤਾ ਦੇ ਪ੍ਰਬੰਧ ਦੀ ਸਾਡੀ ਪ੍ਰਕਿਰਿਆ ਇਹ ਸੁਨਿਸ਼ਚਤ ਕਰਦੀ ਹੈ ਕਿ ਗਾਹਕ ਨੂੰ ਭੇਜਿਆ ਗਿਆ ਹਰ ਦਸਤਾਵੇਜ਼ ਸਾਡੀਆਂ ਗੁਣਵੱਤਾ ਦੀਆਂ ਕਰੜੀਆਂ ਸ਼ਰਤਾਂ ਪੂਰੀਆਂ ਕਰੇ। ਇਸ ਦਾ ਅਰਥ ਹੈ ਕਿ ਤੁਸੀਂ ਸਾਡੇ ‘ਤੇ ਭਰੋਸਾ ਕਰ ਸਕਦੇ ਹੋ ਅਤੇ ਤੁਹਾਨੂੰ ਇਸ ਗੱਲ ਦਾ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਹਮੇਸ਼ਾਂ ਉੱਚਤਮ ਮਿਆਰਾਂ ਵਾਲਾ ਅਨੁਵਾਦ ਮਿਲੇਗਾ।
  • ਸਥਾਨਕ ਗਿਆਨ – ਜ਼ਿਆਦਾਤਰ ਏਸ਼ੀਆਈ ਪਿਛੋਕੜ ਵਾਲੇ ਲੋਕਾਂ ਦੀ ਕੰਪਨੀ ਹੋਣ ਕਾਰਨ, ਇੰਡਸ ਟ੍ਰਾਂਸਲੇਸ਼ਨ ਦੇ ਸਟਾਫ ਅਤੇ ਉਹਨਾਂ ਦੇ ਅਨੁਵਾਦਕਾਂ ਕੋਲ ਭਾਸ਼ਾ ਦੀਆਂ ਮਹਾਰਤਾਂ ਦੇ ਨਾਲ ਨਾਲ ਸਭਿਆਚਾਰਕ ਗਿਆਨ ਵੀ ਹੁੰਦਾ ਹੈ। ਇਸ ਦਾ ਅਰਥ ਹੈ ਕਿ ਸਾਡੇ ਅਨੁਵਾਦ ਸਭਿਆਚਾਰਕ ਨਜ਼ਰੀਏ ਤੋਂ ਵਾਜਬ ਅਤੇ ਸ਼ੈਲੀ ਦੇ ਨਜ਼ਰੀਏ ਤੋਂ ਸਹੀ ਹੁੰਦੇ ਹਨ।

ਦੁਰਲੱਭ ਭਾਸ਼ਾਵਾਂ – ਤੁਹਾਨੂੰ ਅਨੁਵਾਦ ਭਾਵੇਂ ਕੁਰਦ ਭਾਸ਼ਾ ਵਿੱਚ ਚਾਹੀਦਾ ਹੋਵੇ ਜਾਂ ਕੈਂਬੋਡੀਅਨ ਜਾਂ ਕਜ਼ਾਖ਼ ਵਿੱਚ, ਤੁਸੀਂ ਸਹੀ ਥਾਂ ‘ਤੇ ਆਏ ਹੋ। ਇੰਡਸ ਟ੍ਰਾਂਸਲੇਸ਼ਨ ਲਈ ਇਹ ਸਿਰਫ ਕੋਈ ਦੁਰਲੱਭ ਵਿਸ਼ੇਸ਼ਤਾਵਾਂ ਨਹੀਂ ਹਨ, ਇਹ ਸਾਡੀ ਵਿਸ਼ੇਸ਼ਤਾ ਹਨ। ਸਾਡੀ ਭਾਸ਼ਾਵਾਂ ਦੀ ਲੜੀ ਵਿੱਚ ਲਗਭਗ 60 ਮੋਤੀ ਹਨ ਜਿਨ੍ਹਾਂ ਵਿੱਚੋਂ 20 ਭਾਰਤੀ ਉਪਮਹਾਂਦੀਪ ਦੀਆਂ ਭਾਸ਼ਾਵਾਂ ਹਨ।

© 2009 ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼, ਸਭ ਹੱਕ ਰਾਖਵੇਂ ਹਨ ਸਾਈਟ ਦੇ ਡਿਜ਼ਾਇਨ ਅਤੇ ਵਿਕਾਸ ਕਰਤਾ JB Softech.com