|
ਅਨੁਵਾਦ
ਅਨੁਵਾਦ ਕਿਸੇ ਸ੍ਰੋਤ ਭਾਸ਼ਾ ਦੀ ਲਿਖਤ ਦੇ ਅਰਥ ਨੂੰ ਟੀਚੇ ਵਾਲੀ ਭਾਸ਼ਾ ਵਿੱਚ ਅਭਿਵਿਅਕਤ ਕਰਨ ਦੀ ਕਲਾ ਹੈ। ਹਾਲਾਂਕਿ ਇਹ ਕੰਮ ਆਸਾਨ ਜਾਪਦਾ ਹੈ ਪਰ ਇਸ ਵਿੱਚ ਬਹੁਤ ਸਾਰੀਆਂ ਜਟਿਲਤਾਵਾਂ ਹਨ। ਇਹ ਸਿਰਫ ਕਿਸੇ ਸ੍ਰੋਤ ਲਿਖਤ ਨੂੰ ਅੱਖਰ-ਬ-ਅੱਖਰ ਦੂਜੀ ਭਾਸ਼ਾ ਵਿੱਚ ਲਿੱਖਣਾ ਨਹੀਂ ਹੈ।
ਪਿਛਲੇ ਕੁਝ ਸਮੇਂ ਵਿੱਚ ਅਨੁਵਾਦ ਦੇ ਪੇਸ਼ੇ ਵਿੱਚ ਤਿੰਨ ਵੱਡੀਆਂ ਤਬਦੀਲੀਆਂ ਆਈਆਂ ਹਨ: ਵਿਸ਼ਵਵਿਆਪੀਕਰਨ ਅਤੇ ਵਿਸ਼ੇਸ਼ੱਗਤਾ। ਥੋੜ੍ਹਾ ਚਿਰ ਪਹਿਲਾਂ ਤਕ ਅਨੁਵਾਦਕ ਮੁੱਖ ਤੌਰ ‘ਤੇ ਸਥਾਨਕ ਮਾਰਕੀਟਾਂ ਲਈ ਕੰਮ ਕਰਦੇ ਸੀ ਅਤੇ ਅਨੁਵਾਦ ਆਪਣੇ ਹੱਥੀਂ ਪਹੁੰਚਾਇਆ ਕਰਦੇ ਸੀ। ਇੰਟਰਨੈਟ ਅਤੇ ਈ-ਮੇਲ ਦੇ ਆਉਣ ਨਾਲ ਇਹ ਪੇਸ਼ਾ ਵਿਸ਼ਵਵਿਆਪੀ ਹੋ ਗਿਆ ਹੈ ਅਤੇ ਭੂਗੋਲਿਕ ਸੀਮਾਵਾਂ ਗਾਇਬ ਹੋ ਗਈਆਂ ਹਨ।
ਪਰ ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਦਾ ਇਹ ਵਿਸ਼ਵਾਸ ਹੈ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ। ਅਸੀਂ ਅਨੁਵਾਦ ਨੂੰ ਮਸ਼ੀਨੀ, ਅੱਖਰ-ਬ-ਅੱਖਰ ਸ਼ਬਦਾਂ ਦੀ ਬਦਲ ਨਹੀਂ ਸਮਝਦੇ। ਅਸੀਂ ਮੂਲ ਲਿਖਤ ਦੇ ਅਰਥ, ਉਸਦੇ ਬੋਧ, ਉਸਦੇ ਅਹਿਸਾਸ ਦਾ ਅਨੁਵਾਦ ਕਰਦੇ ਹਾਂ, ਸਿਰਫ ਸ਼ਬਦਾਂ ਦਾ ਨਹੀਂ।
|