|
ਗੁਣਾਤਮਕ ਜਾਂਚ ਦੀ ਪ੍ਰਕਿਰਿਆ
ਕਿਉਂਕਿ ਗਲਤੀਆਂ ਕਿਸੇ ਕੋਲੋਂ ਵੀ ਹੋ ਸਕਦੀਆਂ ਹਨ, ਅਤੇ ਇਕਸਾਰਤਾ ਬਰਕਰਾਰ ਰੱਖਣ ਲਈ, ਅਸੀਂ ਗੁਣਾਤਮਕ ਜਾਂਚ ਦੀ ਇੱਕ ਪ੍ਰਕਿਰਿਆ ਦੀ ਕਠੋਰਤਾ ਨਾਲ ਪਾਲਣਾ ਕਰਦੇ ਹਾਂ। ਗਾਹਕ ਨੂੰ ਭੇਜਣ ਤੌਂ ਪਹਿਲਾਂ ਹਰ ਕੰਮ ਦੀ ਦੁਬਾਰਾ ਜਾਂਚ ਕੀਤੀ ਜਾਂਦੀ ਹੈ ਅਤੇ ਸਾਡੇ ਅਨੁਵਾਦਕਾਂ ਦਾ ਨੇਮ ਨਾਲ ਪੁਨਰਮੁੱਲਾਂਕਣ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਕੰਮ ਬਾਰੇ ਨੇਮ ਨਾਲ ਵਾਪਸੀ ਪ੍ਰਤਿਕਿਰਿਆ ਮਿਲਦੀ ਹੈ। ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਦਾ ਇਹ ਵਿਸ਼ਵਾਸ ਹੈ ਕਿ ਕਿਸੇ ਵੀ ਚੀਜ਼ ਨੂੰ ਸੰਜੋਗ ਦੇ ਹਵਾਲੇ ਨਹੀਂ ਕਰਨਾ ਚਾਹੀਦਾ। ਇਸੇ ਲਈ ਅਸੀਂ ਅਨੁਵਾਦ ਪ੍ਰਕਿਰਿਆ ਦੇ ਹਰ ਪੱਧਰ ਤੇ ਹਮੇਸ਼ਾ ਸ਼ੁੱਧਤਾ, ਪੇਸ਼ਾਵਰਾਨਾ ਰਵੱਈਏ ਅਤੇ ਸੇਵਾ ਦੇ ਸਭ ਤੋਂ ਉੱਚੇ ਦਰਜੇ ਦੀ ਆਪਣੀ ਮੰਗ ਤੇ ਅਟਲ ਰਹਿੰਦੇ ਹਾਂ।
ਜਿਵੇਂ ਹੀ ਸਾਨੂੰ ਕੋਈ ਪ੍ਰੌਜੈਕਟ ਮਿਲਦਾ ਹੈ, ਸਾਡੇ ਆਪਣੇ ਪ੍ਰੌਜੈਕਟ ਮੈਨੇਜਰ ਉਸਦਾ ਮੁੱਲਾਂਕਣ ਕਰਦੇ ਹਨ। ਫੇਰ, ਵਿਸ਼ਾ ਵਸਤੂ ਦੇ ਆਧਾਰ ਤੇ ਅਸੀਂ ਅਨੁਵਾਦਕ ਅਤੇ ਸੰਪਾਦਕ ਦੀ ਟੀਮ ਦੀ ਚੋਣ ਕਰਦੇ ਹਾਂ। ਅਨੁਵਾਦ ਬਿਹਤਰੀਨ ਪੇਸ਼ਾਵਰਾਨਾ ਮਿਆਰਾਂ ਮੁਤਾਬਕ ਕੀਤਾ ਜਾਂਦਾ ਹੈ। ਇਸ ਦੇ ਬਾਅਦ ਅਨੁਵਾਦ ਦਾ ਸੰਪਾਦਨ ਕੀਤਾ ਜਾਂਦਾ ਹੈ ਅਤੇ ਇੱਕ ਦੂਜਾ ਮਾਂ-ਬੋਲੀ ਵਾਲਾ ਭਾਸ਼ਾ ਵਿਗਿਆਨੀ ਉਸਦੀ ਪਰੂਫ ਰੀਡਿੰਗ ਕਰਦਾ ਹੈ। ਇਸ ਸੋਧ ਦੇ ਬਾਅਦ ਅਨੁਵਾਦ ਨੂੰ ਅੰਤਮ ਸਮੀਖਿਆ ਲਈ ਅਨੁਵਾਦਕ ਕੋਲ ਵਾਪਸ ਭੇਜਿਆ ਜਾਂਦਾ ਹੈ। ਅਸੀਂ ਗਾਹਕ ਦੀਆਂ ਆਪਣੀਆਂ ਸਮੀਖਿਆਵਾਂ ਦਾ ਵੀ ਸੁਆਗਤ ਕਰਦੇ ਹਾਂ।
ਜਿਨ੍ਹਾਂ ਪ੍ਰੌਜੈਕਟਾਂ ਲਈ ਸਾਨੂੰ ਡੀਟੀਪੀ ਕਰਨੀ ਹੁੰਦੀ ਹੈ, ਡੀਟੀਪੀ ਦੇ ਬਾਅਦ ਅਸੀਂ ਇੱਕ ਵਾਰੀ ਫੇਰ ਸਮੀਖਿਆ ਕਰਦੇ ਹਾਂ ਅਤੇ ਇਹ ਪੱਕਾ ਕਰਦੇ ਹਾਂ ਕਿ ਲਿਖਤ ਸਹੀ ਨਜ਼ਰ ਆ ਰਹੀ ਹੋਵੇ।
|