Home  
ਅਰਬੀ  ਬੰਗਾਲੀ  ਅੰਗ੍ਰੇਜ਼ੀ  ਹਿੰਦੀ  ਪੰਜਾਬੀ  ਸਪੈਨਿਸ਼  ਉਰਦੂ 

ਦੁਭਾਸ਼ੀਏ ਦੀ ਸੇਵਾ

    ਦੁਭਾਸ਼ੀਏ ਦਾ ਕੰਮ ਮੁੱਖ ਤੌਰ ਤੇ ਜ਼ਬਾਨੀ ਅਨੁਵਾਦ ਕਰਨਾ ਹੈ ਪਰ ਇਸ ਲਈ ਤੇਜ਼ੀ ਨਾਲ ਸੋਚਣ ਅਤੇ ਵਿਚਾਰਾਂ ਨੂੰ ਫੌਰਨ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਤਬਦੀਲ ਕਰਨ ਦੀ ਯੋਗਤਾ ਜ਼ਰੂਰੀ ਹੈ। ਦੁਭਾਸ਼ੀਏ ਦਾ ਕੰਮ ਇੱਕ ਬੁੱਧੀਜੀਵੀ ਕਿਰਿਆ ਹੈ ਜਿਸ ਦਾ ਉਦੇਸ਼ ਜ਼ਬਾਨੀ ਅਤੇ ਚਿੰਨ੍ਹਾਂ ਦੀ ਭਾਸ਼ਾ ਰਾਹੀਂ ਦੋ ਜਾਂ ਵੱਧ ਵਖਰੀਆਂ ਜ਼ਬਾਨਾਂ ਬੋਲਣ ਵਾਲੇ ਵਿਅਕਤੀਆਂ ਵਿਚਕਾਰ ਗੱਲਬਾਤ ਕਰਾਉਣਾ ਹੈ, ਅਤੇ ਇਹ ਅਨੁਵਾਦ ਸਮਕਾਲਿਕ ਹੋ ਸਕਦਾ ਹੈ ਜਾਂ ਕ੍ਰਮਵਾਰ। ਪੇਸ਼ਾਵਰ ਅਮਲ ਵਿੱਚ ਦੁਭਾਸ਼ੀਏ ਦਾ ਕੰਮ (interpreting) ਕਰਨ ਦਾ ਅਰਥ ਹੈ ਇੱਕ ਭਾਸ਼ਾ ਰੂਪ ਨੂੰ ਦੂਜੀ ਸਮਤੁੱਲ, ਜਾਂ ਲਗਭਗ ਸਮਤੁੱਲ, ਭਾਸ਼ਾ ਰੂਪ ਵਿੱਚ ਬਦਲ ਕੇ ਗੱਲਬਾਤ ਮੁਮਕਿਨ ਬਣਾਉਣਾ। ਜ਼ਬਾਨੀ ਅਨੁਵਾਦ (Interpretation) ਇਸ ਕਿਰਿਆ ਦਾ ਅਮਲੀ ਉਤਪਾਦ ਹੈ, ਯਾਨੀ ਸੰਦੇਸ਼ਾ ਜਿਸਨੂੰ ਬੋਲੀ, ਚਿੰਨ੍ਹ ਭਾਸ਼ਾ, ਗੈਰ-ਸਰੀਰਕ ਸੰਕੇਤਾਂ ਜਾਂ ਦੂਜੇ ਭਾਸ਼ਾ ਰੂਪਾਂ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਮਹੱਤਵਪੂ- ਰਨ ਅੰਤਰ ਬਾਰੇ ਅਸੀਂ ਇੱਥੇ ਹਰ ਤਰ੍ਹਾਂ ਦੀ ਅਸਪਸ਼ਟਤਾ ਨੂੰ ਦੂਰ ਕਰਨ ਲਈ ਗੱਲ ਕੀਤੀ ਹੈ।

    ਕਾਰਜਾਤਮਕ ਨਜ਼ਰੀਏ ਤੋਂ, ਦੁਭਾਸ਼ੀਆ (interpreter) ਉਹ ਵਿਅਕਤੀ ਹੈ ਜੋ ਮੂਲ ਭਾਸ਼ਾ ਦੇ ਕਿਸੇ ਵਿਚਾਰ ਜਾਂ ਕਥਨ ਨੂੰ ਟੀਚੇ ਦੀ ਭਾਸ਼ਾ ਵਿੱਚ ਉਸਦੇ ਸਮਤੁੱਲ ਕਥਨ ਵਿੱਚ ਫੌਰਨ ਤਬਦੀਲ ਕਰਦਾ ਹੈ। ਦੁਭਾਸ਼ੀਏ ਦਾ ਕੰਮ ਸ੍ਰੋਤ ਭਾਸ਼ਾ ਵਕਤਾ ਦੁਆਰਾ ਟੀਚੇ ਦੀ ਭਾਸ਼ਾ ਵਾਲੇ ਸ੍ਰੋਤਾ ਲਈ ਦਿੱਤੇ ਗਏ ਸੰਦੇਸ਼ ਦੇ ਅਰਥ ਦੇ ਹਰ ਅੰਸ਼ (ਲਹਿਜ਼ੇ ਅਤੇ ਸ਼ਬਦ ਸੂਚੀ) ਅਤੇ ਹਰ ਇਰਾਦੇ ਅਤੇ ਅਹਿਸਾਸ ਨੂੰ ਅੱਗੇ ਦੱਸਣਾ ਹੈ।

    ਇੱਕ ਚੰਗਾ ਦੁਭਾਸ਼ੀਆ ਬਹੁਮੁੱਲਾ ਹੋ ਸਕਦਾ ਹੈ ਪਰ ਥੋੜ੍ਹੀ ਵੀ ਘਾਟ ਅਨਰਥਕਾਰੀ ਹੋ ਸਕਦੀ ਹੈ। ਸਾਡੀਆਂ ਬਾਕੀ ਸਾਰੀਆਂ ਸੇਵਾਵਾਂ ਵਾਂਗ ਸਾਡੇ ਦੁਭਾਸ਼ੀਏ ਵੀ ਆਪਣੇ ਖੇਤਰ ਵਿੱਚ ਬਿਹਤਰੀਨ ਹਨ, ਆਪਣੀਆਂ ਵਿਸ਼ੇਸ਼ ਭਾਸ਼ਾਵਾਂ ਵਿੱਚ ਮਾਹਰ ਹਨ ਅਤੇ ਗੁਣਵੱਤਾ ਦੇ ਉੱਚਤਮ ਮਾਨਕਾਂ ਦੀ ਪਾਲਣਾ ਕਰਦੇ ਹਨ।

© 2009 ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼, ਸਭ ਹੱਕ ਰਾਖਵੇਂ ਹਨ ਸਾਈਟ ਦੇ ਡਿਜ਼ਾਇਨ ਅਤੇ ਵਿਕਾਸ ਕਰਤਾ JB Softech.com