z INDUS TRANSLATION SERVICES - Your Gateway to the World
Home  
FONT HELP ਅਰਬੀ  ਬੰਗਾਲੀ  ਅੰਗ੍ਰੇਜ਼ੀ  ਹਿੰਦੀ  ਪੰਜਾਬੀ  ਸਪੈਨਿਸ਼  ਉਰਦੂ 

 

ਅਨੁਵਾਦ ਕੋਈ ਮਸ਼ੀਨੀ ਕੰਮ ਨਹੀਂ ਹੈ; ਇਹ ਕਲਾ ਵੀ ਹੈ ਅਤੇ ਸਾਇੰਸ ਵੀ। ਇਹ ਲਿਖਣ ਦੀ ਕਲਾ ਅਤੇ ਵਿਸ਼ੇ ਦੇ ਲੋੜੀਂਦੇ ਤਕਨੀਕੀ ਗਿਆਨ ਦਾ ਸੁਮੇਲ ਹੈ। ਅਤੇ ਚੰਗੇ ਅਨੁਵਾਦ ਅਤੇ ਬਹੁਤ ਵਧੀਆ ਅਨੁਵਾਦ ਵਿੱਚ ਅੰਤਰ ਬੜੇ ਸੂਖਮ ਸੰਤੁਲਨ ਦਾ ਹੁੰਦਾ ਹੈ।

ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਦੀ ਪ੍ਰਾਪਤੀ ਉਹੀ ਸੰਤੁਲਨ ਹੈ, ਕੁਝ ਹੱਦ ਤਕ ਇਸ ਕਰਕੇ ਵੀ, ਕਿਉਂਕਿ ਇਸਦੀ ਉਤਪੱਤੀ ਭਾਸ਼ਾ ਲਈ ਪਿਆਰ ‘ਚੋਂ ਹੋਈ। ਇਸਦੇ ਮੋਢੀ ਇੱਕ ਕਵੀ, ਇੱਕ ਲੇਖਕ ਅਤੇ ਇੱਕ ਭਾਸ਼ਾ ਦੇ ਅਧਿਆਪਕ ਸਨ ਜੋ ਭਾਸ਼ਾ ਲਈ ਆਪਣੇ ਅਨੁਰਾਗ ਨੂੰ ਅੱਗੇ ਭਾਸ਼ਾ ਉਦਯੋਗ ਵਿੱਚ ਲਗਾਉਣਾ ਚਾਹੁੰਦੇ ਸਨ। ਇੰਡਸ ਟ੍ਰਾਂਸਲੇਸ਼ਨ ਟੀਮ ਨੇ ਸ਼ੁਰੂਆਤ ਉਹਨਾਂ ਭਾਸ਼ਾਵਾਂ ਤੋਂ ਕੀਤੀ ਜਿਨ੍ਹਾਂ ਨੂੰ ਉਹ ਸਭ ਤੋਂ ਬਿਹਤਰ ਜਾਣਦੇ ਸਨ ਅਤੇ ਜਿਨ੍ਹਾਂ ਨਾਲ ਉਹਨਾਂ ਦਾ ਜਨਮ ਤੋਂ ਰਿਸ਼ਤਾ ਸੀ। ਅੱਜ ਉਹਨਾਂ ਨੇ ਆਪਣੇ ਰੰਗਪਟਲ ਨੂੰ ਕਾਫੀ ਵੱਡਾ ਕਰ ਲਿਆ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਦੂਜੀਆਂ ਭਾਸ਼ਾਵਾਂ ਨੂੰ ਵੀ ਸ਼ਾਮਲ ਕਰ ਲਿਆ ਹੈ। ਪਰ ਹਾਲਾਂ ਵੀ ਉਹ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲੇ ਅਤੇ ਅੱਜ ਵੀ ਉਹਨਾਂ ਦੇ ਧਿਆਨ ਦਾ ਮੁੱਖ ਕੇਂਦਰ ਭਾਰਤੀ ਉਪਮਹਾਂਦੀਪ ਦੀਆਂ ਭਾਸ਼ਾਵਾਂ ਹਨ ਅਤੇ ਉੱਥੋਂ ਹੀ ਫੈਲ ਕੇ ਦੂਜੀਆਂ ਦਿਸ਼ਾਵਾਂ ਵਲ ਜਾਂਦਾ ਹੈ।

ਬਿਹਤਰੀਨ ਦਰਜੇ ਦੇ ਅਨੁਵਾਦ ਦਾ ਰਾਜ਼ ਇਹੀ ਹੈ - ਆਪਣਾ ਧਿਆਨ ਆਪਣੀ ਵਿਸ਼ੇਸ਼ੱਗਤਾ ਦੇ ਖੇਤਰ ਦੇ ਉੱਪਰ ਕੇਂਦਰਤ ਰੱਖਣਾ। ਕੁਝ ਅਨੁਵਾਦ ਏਜੰਸੀਆਂ ਹਰੇਕ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀਆ ਹਨ, ਪਰ ਇੰਡਸ ਟ੍ਰਾਂਸਲੇਸ਼ਨ ਵਰਗੀਆਂ ਏਜੰਸੀਆਂ ਜਾਣਦੀਆਂ ਹਨ ਕਿ ਸਹੀ ਅਤੇ ਪੇਸ਼ਾਵਰਾਨਾ ਅਨੁਵਾਦ ਲਈ ਕੀ ਕੁਝ ਕਰਨਾ ਪੈਂਦਾ ਹੈ। ਇਸ ਦੇ ਲਈ ਟੀਚੇ ਦੀ ਭਾਸ਼ਾ ਵਿੱਚ ਵਿਸ਼ੇਸ਼ੱਗਤਾ, ਵਿਸ਼ਾ ਵਸਤੂ ਦੀ ਡੂੰਘੀ ਜਾਣਕਾਰੀ, ਅਨੁਵਾਦ ਦੀ ਪ੍ਰਕਿਰਿਆ ਦਾ ਗਿਆਨ ਅਤੇ ਸਾਡੇ ਗਾਹਕਾਂ ਦੀਆ ਲੋੜਾਂ ਲਈ ਉੱਚੇ ਦਰਜੇ ਦੇ ਸਮਰਪਣ ਦੀ ਲੋੜ ਹੈ।

ਤੁਹਾਡੇ ਲਈ ਇੱਕ ਮੁੱਖ ਲਾਭ ਇਹ ਹੈ ਕਿ ਇੰਡਸ ਟ੍ਰਾਂਸਲੇਸ਼ਨ ਆਪਣੇ ਅਨੁਵਾਦਾਂ ਲਈ ਸਿਰਫ ਮਾਂ-ਬੋਲੀ ਵਾਲੇ ਅਨੁਵਾਦਕਾਂ ਤੇ ਨਿਰਭਰ ਕਰਦੇ ਹਨ। ਟੀਚੇ ਦੀ ਭਾਸ਼ਾ ਦੇ ਭਾਸ਼ਾ-ਵਿਗਿਆਨੀਆਂ ਨਾਲ ਸਾਡਾ ਸਿੱਧਾ ਸੰਪਰਕ ਹੈ ਅਤੇ ਇਸ ਤਰ੍ਹਾਂ ਅਸੀਂ ਦੂਜੀ ਏਜੰਸੀਆਂ ਨੂੰ ਕੰਮ ਦੇਣ ਕਾਰਨ ਹੋਣ ਵਾਲੇ ਵਾਧੂ ਖਰਚੇ ਤੋਂ ਬਚ ਜਾਂਦੇ ਹਾਂ। ਵਿਚੋਲਿਆਂ ਦੇ ਨਾ ਹੋਣ ਕਾਰਨ ਸਾਡਾ ਖਰਚਾ ਘੱਟ ਹੁੰਦਾ ਹੈ ਅਤੇ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਸਾਰੇ ਅਨੁਵਾਦ ਬਿਹਤਰੀਨ ਹੋਣ।

ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਕਿਸੇ ਵੀ ਭਾਸ਼ਾ ਵਿੱਚ ਕੰਮ ਕਰ ਸਕਦੇ ਹਨ ਪਰ ਸਾਡੀ ਵਿਸ਼ੇਸ਼ਤਾ ਭਾਰਤੀ ਉਪ-ਮਹਾਂਦੀਪ, ਮੱਧ ਪੂਰਬ ਅਤੇ ਦੱਖਣ-ਪੂਰਬੀ ਏਸ਼ੀਆ ਦੀਆਂ ਭਾਸ਼ਾਵਾਂ ਹਨ। ਅਸੀਂ ਸਿਰਫ ਸਭ ਤੋਂ ਉੱਚੇ ਦਰਜੇ ਦੇ ਅਨੁਵਾਦਕਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਾਂ ਜੋ ਭਾਸ਼ਾ ਅਤੇ ਵਿਸ਼ੇ ਦੋਨਾਂ ਵਿੱਚ ਨਿਪੁੰਨ ਹੋਣ। ਇਹ, ਅਤੇ ਇਸਦੇ ਨਾਲ ਇਸ ਖੇਤਰ ਵਿੱਚ ਸਾਡਾ ਕਈ ਸਾਲਾਂ ਦਾ ਤਜਰਬਾ, ਬੇਮਿਸਾਲ ਗਾਹਕ ਸੇਵਾ ਅਤੇ ਆਪਣੇ ਕੰਮ ਲਈ ਸਾਡਾ ਪਿਆਰ, ਇਸ ਸਭ ਦਾ ਸਦਕਾ ਹੀ ਇੰਡਸ ਟ੍ਰਾਂਸਲੇਸ਼ੰਜ਼ ਨੂੰ ਕਲਾ ਅਤੇ ਸਾਇੰਸ ਦਾ ਤਿਲਕਵਾਂ ਸੰਤੁਲਨ ਪ੍ਰਾਪਤ ਹੋਇਆ ਹੈ।

© 2009 ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼, ਸਭ ਹੱਕ ਰਾਖਵੇਂ ਹਨ ਸਾਈਟ ਦੇ ਡਿਜ਼ਾਇਨ ਅਤੇ ਵਿਕਾਸ ਕਰਤਾ JB Softech.com