Home  
ਅਰਬੀ  ਬੰਗਾਲੀ  ਅੰਗ੍ਰੇਜ਼ੀ  ਹਿੰਦੀ  ਪੰਜਾਬੀ  ਸਪੈਨਿਸ਼  ਉਰਦੂ 

ਡੈਸਕਟੌਪ ਪ੍ਰਕਾਸ਼ਨ

    ਮੋਟੇ ਤੌਰ ਤੇ, ‘ਡੈਸਕਟੌਪ ਪ੍ਰਕਾਸ਼ਨ’ ਵਿੱਚ ਕੰਪਿਊਟਰ ਦੀ ਮਦਦ ਨਾਲ ਪ੍ਰਕਾਸ਼ਨਾਂ ਨੂੰ ਡਿਜ਼ਾਇਨ ਅਤੇ ਤਿਆਰ ਕਰਨ ਨਾਲ ਜੁੜੇ ਪੰਨਿਆਂ ਦੀ ਯੋਜਨਾਬੰਦੀ ਦੇ ਕਈ ਤਰ੍ਹਾਂ ਦੇ ਕੰਮ ਸ਼ਾਮਲ ਹਨ। ਡੈਸਕਟੌਪ ਪਬਲਿਸ਼ਰ ਕੰਪਿਊਟਰ ਸੌਫਟਵੇਅਰ ਦੀ ਮਦਦ ਨਾਲ ਫੌਰਮੈਟ ਕਰਦੇ ਹਨ ਅਤੇ ਲਿਖਤ, ਅੰਕੜਿਆਂ, ਫੋਟੋਆਂ, ਚਾਰਟਾਂ ਅਤੇ ਦੂਜੇ ਗ੍ਰਾਫਿਕ ਆਰਟ ਜਾਂ ਤਸਵੀਰਾਂ ਨੂੰ ਪੰਨਿਆਂ ਦੇ ਪ੍ਰੋਟੋਟਾਈਪਾਂ ਲਈ ਜਾਂ ਛਾਪੇ ਜਾਣ ਵਾਲੇ ਦੂਜੇ ਦਸਤਾਵੇਜ਼ਾਂ ਦੇ ਰੂਪ ਵਿੱਚ ਜੋੜਦੇ ਹਨ। ਉਸ ਦੇ ਬਾਅਦ ਉਹ ਦਸਤਾਵੇਜ਼ ਨੂੰ ਕਿਸੇ ਉੱਚ ਰਿਜ਼ਾਲਿਊਸ਼ਨ ਪ੍ਰਿੰਟਰ ਦੀ ਮਦਦ ਨਾਲ ਛਾਪਦੇ ਹਨ, ਜਾਂ ਉਹ ਸਮੱਗਰੀ ਨੂੰ ਛਪੇ ਹੋਏ ਜਾਂ ਇਲੈਕਟ੍ਰਾਨਿਕ ਰੂਪ ਵਿੱਚ, ਵਿਵਸਾਇਕ ਪ੍ਰਿੰਟਰ ਕੋਲ ਭੇਜ ਸਕਦੇ ਹਨ। ਡੈਸਕਟੌਪ ਪਬਲਿਸ਼ਰਾਂ ਦੁਆਰਾ ਤਿਆਰ ਕੀਤੀ ਗਈ ਸਮੱਗਰੀ ਵਿੱਚ ਪੁਸਤਕਾਂ, ਕਿਤਾਬਚੇ, ਕਲੰਡਰ, ਪਤ੍ਰਿਕਾਵਾਂ, ਖਬਰਨਾਮੇ ਅਤੇ ਅਖਬਾਰਾਂ, ਪੈਕ ਕਰਨ ਵਾਲੀ ਸਮੱਗਰੀ ਅਤੇ ਫਾਰਮ ਸ਼ਾਮਲ ਹਨ।

    ਇੰਡਸ ਕਈ ਤਰ੍ਹਾਂ ਦੀਆਂ ਡੈਸਕਟੌਪ ਪ੍ਰਕਾਸ਼ਨ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਨ ਜੋ ਸਿਰਫ ਕਿਤਾਬਾਂ ਜਾਂ ਕਾਗਜ਼ ਦੀ ਛਪਾਈ ਤਕ ਹੀ ਸੀਮਤ ਨਹੀੰ ਹਨ। ਅਸੀਂ ਵਿਕਰੀ ਦੇ ਪ੍ਰਦਰਸ਼ਨ ਲਈ ਚੀਜ਼ਾਂ, ਕਾਰੋਬਾਰ ਵਧਾਉਣ ਲਈ ਸਮੱਗਰੀ, ਵਪਾਰਕ ਸ਼ੋ ਵਿੱਚ ਪ੍ਰਦਰਸ਼ਨ ਲਈ ਸਮੱਗਰੀ, ਰਿਟੇਲ ਪੈਕੇਜ ਡਿਜ਼ਾਇਨ ਅਤੇ ਆਉਟਡੋਰ ਸਾਈਨ ਵੀ ਤਿਆਰ ਕਰਦੇ ਹਾਂ। ਇਹ ਪਤਾ ਕਰਨ ਲਈ ਕਿ ਤੁਹਾਡੀਆਂ ਡੈਸਕਟੌਪ ਪ੍ਰਕਾਸ਼ਨ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ, ਸਾਨੂੰ ਸੰਪਰਕ ਕਰੋ। ਸਾਡੇ ਨਾਲ ਪੇਸ਼ਾਵਰ ਡੈਸਕਟੌਪ ਪ੍ਰਕਾਸ਼ਕਾਂ ਦੀ ਇੱਕ ਟੀਮ ਕੰਮ ਕਰ ਰਹੀ ਹੈ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੇ ਡੀਟੀਪੀ ਸੌਫਟਵੇਅਰ ਦੀ ਵਰਤੋਂ ਕਰ ਸਕਦੇ ਹਾਂ। ਸਾਡੀਆਂ ਕੀਮਤਾਂ ਬਹੁਤ ਵਾਜਬ ਹਨ।

© 2009 ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼, ਸਭ ਹੱਕ ਰਾਖਵੇਂ ਹਨ ਸਾਈਟ ਦੇ ਡਿਜ਼ਾਇਨ ਅਤੇ ਵਿਕਾਸ ਕਰਤਾ JB Softech.com