Home  
ਅਰਬੀ  ਬੰਗਾਲੀ  ਅੰਗ੍ਰੇਜ਼ੀ  ਹਿੰਦੀ  ਪੰਜਾਬੀ  ਸਪੈਨਿਸ਼  ਉਰਦੂ 
ਭਾਸ਼ਾ ਮਾਹਰ ਅਤੇ ਵਿਸ਼ੇਸ਼ੱਗ

ਇੰਡਸ ਟ੍ਰਾਂਸਲੇਸ਼ੰਜ਼ ਬਾਰੇ

  • ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ 2003 ਤੋਂ ਉੱਚਤਮ ਮਿਆਰਾਂ ਦੀ ਅਨੁਵਾਦ ਸੇਵਾ ਪ੍ਰਦਾਨ ਕਰ ਰਹੇ ਹਨ। ਸਾਡਾ ਸਟਾਫ , ਕਈ ਖੇਤਰਾਂ ਵਿੱਚ ਅਤੇ ਕਈ ਭਾਸ਼ਾਵਾਂ ਵਿੱਚ, ਕਈ ਸਾਲਾਂ ਦਾ ਅਨੁਵਾਦ ਉਦਯੋਗ ਦਾ ਤਜਰਬਾ ਆਪਣੇ ਨਾਲ ਲੈ ਕੇ ਆਇਆ ਹੈ।
  • ਸਾਨੂੰ ਆਪਣੀ ਸ਼ਕਤੀ ਅਤੇ ਗਤੀਸ਼ੀਲਤਾ ‘ਤੇ ਮਾਣ ਹੈ। ਸਾਡੇ ਉਤਸ਼ਾਹਸ਼ੀਲ ਸਟਾਫ ਵਿੱਚ ਜਵਾਨੀ ਅਤੇ ਤਜਰਬੇ ਦਾ ਅਜੇਹਾ ਸੁਮੇਲ ਹੈ ਜਿਸਦੇ ਕਰਕੇ ਅਸੀਂ ਕਈ ਸਾਲਾਂ ਦੇ ਵਿਵਹਾਰਕ ਤਜਰਬੇ ਨੂੰ ਆਧੁਨਿਕ ਤਕਨਾਲੋਜੀ ਅਤੇ ਸਾਡੇ ਉਦਯੋਗ ਦੇ ਵਿਕਾਸ ਦੇ ਨਾਲ ਜੋੜ ਸਕੇ ਹਾਂ।
  • ਭਾਰਤੀ ਭਾਸ਼ਾਵਾਂ ਵਿੱਚ ਕੇਂਦਰੀ ਨਿਪੁੰਨਤਾ ਪ੍ਰਾਪਤ ਕਰਨ ਤੋਂ ਸ਼ੁਰੂ ਕਰਕੇ, ਆਪਣੀ ਨਿਪੁੰਨਤਾ ਨੂੰ ਹੁਣ ਅਸੀਂ ਅੱਗੇ ਵਧਾਇਆ ਹੈ ਅਤੇ ਏਸ਼ੀਆ ਅਤੇ ਮੱਧ ਪੂਰਬ ਦੀਆਂ ਕਈ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਹੈ। ਸਾਨੂੰ ਮਾਣ ਹੈ ਕਿ ਅਸੀਂ ਆਪਣੀਆਂ ਖਾਸ ਭਾਸ਼ਾਵਾਂ ਅਰਬੀ, ਬੰਗਾਲੀ, ਦਰੀ, ਫਾਰਸੀ, ਗੁਜਰਾਤੀ, ਹਿੰਦੀ, ਪਸ਼ਤੋ, ਪੰਜਾਬੀ ਅਤੇ ਉਰਦੂ ਵਿੱਚ ਕਈ ਲੱਖ ਸ਼ਬਦ ਅਨੁਵਾਦ ਕੀਤੇ ਹਨ।
  • ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ATA ਦੁਆਰਾ ਤਸਦੀਕ ਸ਼ੁਦਾ ਏਜੰਸੀ ਹੈ ਜਿਸਦਾ ਅਰਥ ਹੈ ਕਿ ਅਸੀਂ ਯੂਨਾਇਟਿਡ ਸਟੇਟਸ ਦੀ ਪ੍ਰਮੁੱਖ ਅਨੁਵਾਦ ਸਬੰਧਤ ਸੰਸਥਾ ‘ਅਮੇਰਿਕਨ ਟ੍ਰਾਂਸਲੇਸ਼ਨ ਐਸੋਸੀਏਸ਼ਨ’ ਦੇ ਕਰੜੇ ਮਿਆਰਾਂ ਦੀ ਪਾਲਣਾ ਕੀਤੀ ਹੈ।
  • ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਇੱਕ ਤਸਦੀਕ ਸ਼ੁਦਾ, ਘੱਟ-ਗਿਣਤੀ ਦੀ ਮਲਕੀਅਤ ਵਾਲੀ ਕੰਪਨੀ ਹੈ। ਇਸ ਦਾ ਮਤਲਬ ਹੈ ਕਿ ਇਹ ਕੰਪਨੀ ਭੌਤਿਕ ਰੂਪ ਵਿੱਚ ਯੂਨਾਇਟਿਡ ਸਟੇਟਸ ਵਿੱਚ ਸਥਿਤ ਹੈ ਅਤੇ ਇਸਦੇ ਮਾਲਕ, ਇਸਨੂੰ ਚਲਾਉਣ ਵਾਲੇ ਅਤੇ ਨਿਯੰਤ੍ਰਣ ਕਰਨ ਵਾਲੇ ਲੋਕ ਇੱਕ ਘੱਟ-ਗਿਣਤੀ ਗਰੁੱਪ ਤੋਂ ਹਨ।
  • ਇਹ ਕੰਪਨੀ ਔਰਤਾਂ ਦੀ ਮਲਕੀਅਤ ਵਾਲਾ ਕਾਰੋਬਾਰ (WBE) ਵੀ ਹੈ। ਇਸਦਾ ਮਤਲਬ ਹੈ ਕਿ ਇਸਦੀ ਮਲਕੀਅਤ, ਇਸਨੂੰ ਚਲਾਉਣ ਦਾ ਕੰਮ ਅਤੇ ਨਿਯੰਤ੍ਰਣ ਔਰਤਾਂ ਦੇ ਹੱਥ ਵਿੱਚ ਹੈ ਅਤੇ ਇਸ ਦਰਜੇ ਨੂੰ ਸਾਬਤ ਕਰਨ ਲਈ ਕੁਝ ਫੈਡਰਲ ਸ਼ਰਤਾਂ ਵੀ ਪੂਰੀਆਂ ਕੀਤੀਆਂ ਗਈਆਂ ਹਨ।
© 2009 ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼, ਸਭ ਹੱਕ ਰਾਖਵੇਂ ਹਨ ਸਾਈਟ ਦੇ ਡਿਜ਼ਾਇਨ ਅਤੇ ਵਿਕਾਸ ਕਰਤਾ JB Softech.com